ਮਹਿੰਗਾ ਆਈਫੋਨ ਬਣਿਆ ਇੱਕ ਵਿਅਕਤੀ ਦੀ ਮੌਤ ਦੀ ਵਜ੍ਹਾ
ਅਮ੍ਰਿਤਸਰ : ਪੰਜਾਬ ਦੇ ਅਮ੍ਰਿਤਸਰ ਸ਼ਹਿਰ ਵਿੱਚ ਵਾਪਰੀ ਇੱਕ ਅਜਿਹੀ ਘਟਨਾ ਜਿਸ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਹੈ ਕਿ ਕੋਈ ਇੰਝ ਕਿਵੇਂ ਕਰ ਸਕਦਾ ਹੈ , ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੁੱਜਰਪੁਰਾ ਵਿੱਚ ਐਤਵਾਰ ਨੂੰ ਹੋਏ ਥਾਮਸ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।
ਕਤਲ ਦਾ ਕਾਰਨ ਇੱਕ ਆਈਫੋਨ (Iphone) ਸੀ ਜਿਸ ਨੂੰ ਮ੍ਰਿਤਕ ਵੇਚਣ ਗਿਆ ਸੀ। ਇਸ ਨੂੰ ਖਰੀਦਣ ਵਾਲੇ ਦਾ ਆਈਫੋਨ ਦੇਖ ਕੇ ਮਨ ਬਦਲ ਗਿਆ। ਪੈਸੇ ਦੇਣ ਦੀ ਬਜਾਏ ਉਸ ਨੇ ਥਾਮਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੰਮ੍ਰਿਤਸਰ ਸ਼ਹਿਰ ਤਹਿਸੀਲ ਅਜਨਾਲਾ 'ਚ ਥਾਮਸ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਇੱਕ ਨੌਜਵਾਨ ਸੰਨੀ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਦਾ ਕਾਰਨ ਮ੍ਰਿਤਕ ਥਾਮਸ ਦਾ ਮਹਿੰਗਾ ਆਈਫੋਨ ਸੀ ਜਿਸ ਨੂੰ ਵੇਚਣ ਲਈ ਉਹ ਘਰ ਛੱਡ ਕੇ ਗਿਆ ਸੀ ਤੇ ਦੋਸ਼ੀ ਸੰਨੀ ਕੋਲ ਚਲਾ ਗਿਆ ਸੀ।
ਥਾਮਸ ਦੇ ਦੋਸਤ ਸੰਨੀ ਨੇ ਆਈਫੋਨ ਦੀ ਡੀਲ ਕਰਵਾਈ ਤੇ ਪੈਸੇ ਅਦਾ ਕਰਨ ਸਮੇਂ ਉਸ ਦਾ ਇਰਾਦਾ ਬਦਲ ਗਿਆ। ਉਸ ਨੇ ਥਾਮਸ ਨੂੰ ਮਾਰ ਦਿੱਤਾ ਤੇ ਉਸ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ।
ਜਾਣਕਾਰੀ ਮੁਤਾਬਕ ਡੀ.ਐੱਸ.ਪੀ ਜਸਵੀਰ ਸਿੰਘ ਅਨੁਸਾਰ ਸੰਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਆਈਫੋਨ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਕਤਲ ਵਿੱਚ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
0 Response to "ਮਹਿੰਗਾ ਆਈਫੋਨ ਬਣਿਆ ਇੱਕ ਵਿਅਕਤੀ ਦੀ ਮੌਤ ਦੀ ਵਜ੍ਹਾ"
Post a Comment