ਪਟਿਆਲਾ ਦਾ ਲੱਕੜ ਮਿਸਤਰੀ ਨਰੇਸ਼ ਬਣਿਆ ਰਾਤੋ -ਰਾਤ ਕਰੋੜਪਤੀ

ਪਟਿਆਲਾ ਦਾ ਲੱਕੜ ਮਿਸਤਰੀ ਨਰੇਸ਼ ਬਣਿਆ ਰਾਤੋ -ਰਾਤ ਕਰੋੜਪਤੀ

 ਚੰਡੀਗੜ੍ਹ: ਕਹਿੰਦੇ ਜਦੋਂ ਕਿਸਮਤ ਬਦਲਦੀ ਆ ਇਹ ਕਿਸ ਤੇ ਮੇਹਰਬਾਨ ਹੋ ਜਾਵੇ ਕੁਝ ਪਤਾ ਨਹੀਂ ਲਗਦਾ ਰਾਜ ਡੀਅਰ ਦੀਵਾਲੀ ਬੰਪਰ 2021 ਦਾ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਲੱਕੜ ਦਾ ਮਿਸਤਰੀ (ਕਾਰਪੇਂਟਰ) ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ

34 ਸਾਲਾ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਬੰਪਰ ਇਨਾਮ ਉਸ ਲਈ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਐਨਾਂ ਵੱਡਾ ਇਨਾਮ ਜਿੱਤੇਗਾ। ਉਸ ਨੇ ਕਿਹਾ, "ਮੇਰੇ ਕੋਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕੋਈ ਸ਼ਬਦ ਨਹੀਂ ਹਨ, ਜਿਸਦੇ ਆਸ਼ੀਰਵਾਦ ਸਦਕਾ ਮੈਨੂੰ ਇਹ ਇਨਾਮ ਮਿਲਿਆ ਹੈ। ਸਭ ਤੋਂ ਪਹਿਲਾਂ ਮੈਂ ਇਨਾਮੀ ਰਾਸ਼ੀ ਨਾਲ ਨਵਾਂ ਮਕਾਨ ਬਣਾਵਾਂਗਾ ਜੋ ਕਿ ਮੇਰਾ ਲੰਮੇ ਸਮੇਂ ਤੋਂ ਸੁਪਨਾ ਰਿਹਾ ਹੈ।"

ਨਰੇਸ਼ ਨੇ ਸਭ ਤੋ ਪਹਿਲਾ ਰੱਬ ਦਾ ਸ਼ੁਕਰਾਨਾ ਕੀਤਾ ਇਨਾਮੀ ਰਾਸ਼ੀ ਲੈਣ ਲਈ ਇੱਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੁਸ਼ਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਉਸ ਦੇ ਬੈਂਕ ਖਾਤੇ ਵਿੱਚ ਜਲਦੀ ਜਮ੍ਹਾਂ ਕਰਾ ਦਿੱਤੀ ਜਾਵੇਗੀ।

0 Response to "ਪਟਿਆਲਾ ਦਾ ਲੱਕੜ ਮਿਸਤਰੀ ਨਰੇਸ਼ ਬਣਿਆ ਰਾਤੋ -ਰਾਤ ਕਰੋੜਪਤੀ"

Post a Comment

Ads on article

Advertise in articles 1

advertising articles 2

Advertise under the article