ਫਿਲੌਰ ਹਾਈਵੇ ਤੋਂ ਨਿਕਲੀ ਡਿਪਟੀ CM ਦੀ ਗੱਡੀ , ਮੌਕੇ ਤੇ ਸਸਪੈਂਡ ਕੀਤੇ 3 ਪੁਲਿਸ ਮੁਲਾਜ਼ਮ
ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਵਲੋਂ ਫਿਲੌਰ ਹਾਈਵੇ ਨਾਕੇ ਤੇ ਡਿਊਟੀ ਵਿੱਚ ਅਣਗਹਿਲੀ ਵਰਤਣ ਤੇ ਮੌਕੇ ਤੇ ਉਨ੍ਹਾਂ ਦੇ ਉੱਚ ਅਧਿਕਾਰੀ ਨੂੰ ਫੋਨ ਲਗਾ ਕੇ 3 ਮੁਲਾਜਮਾ ਨੂੰ ਸਸਪੈਂਡ ਕਰ ਦਿੱਤਾ ਗਿਆ | ਜਦੋਂ ਪੁਲਿਸ ਦੀ ਗੱਲਬਾਤ ਮੀਡੀਆ ਨਾਲ ਹੋਈਂ ਤਾਂ ਉਨ੍ਹਾਂ ਮੁਲਾਜਮਾ ਨੇ ਕਿਹਾ ਕਿ ਉਹ ਆਪਣੀ ਸ਼ਿਫਟ ਤੇ ਮੌਜੂਦ ਸੀ ਉਨ੍ਹਾਂ ਵਿੱਚੋ ਇੱਕ ਮੁਲਾਜਮ ਨੇ ਕਿਹਾ ਕਿ ਉਹ ਸਿਰਫ ਵਾਸ਼ਰੂਮ ਗਿਆ ਸੀ ਏਨੇ ਨੂੰ ਡਿਪਟੀ CM ਦੀ ਗੱਡੀ ਆ ਗਈਂ | ਇੱਕ ਹੋਰ ਮੁਲਾਜਮ ਜਿਹੜਾ ਕਿ ਕਿਤੇ ਹੋਰ ਗਿਆ ਸੀ ਇੰਨੇ ਨੂੰ ਜਦੋ ਰੰਧਾਵਾਂ ਸਾਹਿਬ ਦੀ ਗੱਡੀ ਨਾਕੇ ਤੋਂ ਗੁਜਰ ਰਹੀ ਸੀ ਤਾਂ ਉਹਨਾਂ ਨੂੰ ਕੋਈ ਵੀ ਮੁਲਾਜਮ ਨਾਕੇ ਤੇ ਨਜਰ ਨਹੀ ਆਇਆ ਜਿਸ ਕਰਕੇ ਉਹਨਾਂ ਨੇ ਗੱਡੀ ਰੋਕੀ ਤੇ ਉਨ੍ਹਾਂ ਦੇ ਉੱਚ ਅਧਿਕਾਰੀ ਨੂੰ ਫੋਨ ਲਗਾ ਕੇ ਉਸੇ ਸਮੇਂ ਉਹਨਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ |
0 Response to "ਫਿਲੌਰ ਹਾਈਵੇ ਤੋਂ ਨਿਕਲੀ ਡਿਪਟੀ CM ਦੀ ਗੱਡੀ , ਮੌਕੇ ਤੇ ਸਸਪੈਂਡ ਕੀਤੇ 3 ਪੁਲਿਸ ਮੁਲਾਜ਼ਮ"
Post a Comment