ਮੰਗੇਤਰ ਨੇ ਹੀ ਕੀਤਾ ਕੁੜੀ ਦਾ ਕਤਲ , ਲਾਸ਼ ਨੂੰ ਦੱਬ ਦਿੱਤਾ ਸੀ ਘਰ ਵਿੱਚ ਪੁਲਿਸ ਵਲੋਂ ਲਾਸ਼ ਬਰਾਮਦ

ਮੰਗੇਤਰ ਨੇ ਹੀ ਕੀਤਾ ਕੁੜੀ ਦਾ ਕਤਲ , ਲਾਸ਼ ਨੂੰ ਦੱਬ ਦਿੱਤਾ ਸੀ ਘਰ ਵਿੱਚ ਪੁਲਿਸ ਵਲੋਂ ਲਾਸ਼ ਬਰਾਮਦ


 ਨਵਨਿੰਦਰਪ੍ਰੀਤ ਪਾਲ ਸਿੰਘ ਵਲੋਂ ਹੀ ਬਠਿੰਡਾ ਦੀ ਛਿੰਦਰਪਾਲ ਕੌਰ ਦਾ ਕਤਲ ਕੀਤਾ ਗਿਆ ਸੀ ਤੇ ਲਾਸ਼ ਨੂੰ ਘਰ ਵਿੱਚ ਹੀ 4 ਡੂੰਘਾ ਪੁੱਟ ਕੇ ਦਫਨਾ ਦਿਤਾ ਗਿਆ ਤੇ ਕੁੜੀ ਦੇ ਪਿਤਾ ਸੁਖਚੈਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਕੁੜੀ ਛਿੰਦਰਪਾਲ ਕੌਰ ਉਮਰ 28 ਸਾਲ ਦੀ ਨਵਨਿੰਦਰਪਾਲ ਸਿੰਘ ਨਾਲ ਜਾਣ-ਪਛਾਣ ਹੋ ਗਈ | ਉਸਨੇ ਆਪਣੀ ਕੁੜੀ ਦਾ ਰਿਸ਼ਤਾ ਉਸ ਨਾਲ ਕਰ ਦਿਤਾ ਅਤੇ 20 ਅਕਤੂਬਰ 2021 ਨੂੰ ਵਿਆਹ ਦੀ ਤਰੀਕ ਰੱਖ ਦਿਤੀ ਪਰ ਨਵਨਿੰਦਰਪਾਲ ਸਿੰਘ ਵਿਆਹ ਤੋਂ ਟਾਲ ਮਟੋਲ ਕਰਨ ਲੱਗਾ | ਇਸ ਦੌਰਾਨ ਉਸਨੇ 11 ਅਕਤੂਬਰ ਨੂੰ ਕੁੜੀ ਨੂੰ ਵਿਆਹ ਦੀ ਸ਼ੋਪਿੰਗ ਲਈ ਪਟਿਆਲਾ ਬੁਲਾਇਆ 14 ਅਕਤੂਬਰ ਨੂੰ ਨਵਨਿੰਦਰਪਾਲ ਸਿੰਘ ਨੇ ਉਸਦੇ ਬੇਟੇ ਨੂੰ ਫੋਨ ਕਰਕੇ ਦਸਿਆ ਕਿ ਉਸਦੀ ਭੈਣ ਝਗੜਾ ਕਰਕੇ ਕਿਤੇ ਚਲੀ ਜੀ ਗਈ ਹੈ ਅਤੇ ਮੋਬਾਈਲ ਫੋਨ ਵੀ ਉਸ ਕੋਲ ਹੀ ਰੱਖ ਗਈ ਉਸਦੇ ਪਿਤਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਪਟਿਆਲਾ ਆ ਕੇ ਉਸਦੀ ਭਾਲ ਕਰਨ ਲੱਗਾ ਪਰ ਉਸਨੂੰ ਕੁਝ ਪਤਾ ਨਾ ਲੱਗਾ ਨਵਨਿੰਦਰਪਾਲ ਸਿੰਘ ਨੇ ਪਹਿਲਾ ਹੀ ਕਿਸੇ ਲਖਵਿੰਦਰ ਕੌਰ ਨਾਮ ਦੀ ਜਨਾਨੀ ਨਾਲ ਵਿਆਹ ਕਰਵਾਇਆ ਹੋਇਆ ਸੀ ਜਿਸ ਕਾਰਨ ਉਹ ਸ਼ਿਕਾਇਤਕਰਤਾ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ , ਇਸ ਕਰਕੇ ਨਵਨਿੰਦਰਪਾਲ ਸਿੰਘ ਨੇ ਉਸਦੀ ਕੁੜੀ ਦਾ ਕਤਲ ਕਰ ਦਿੱਤਾ

0 Response to " ਮੰਗੇਤਰ ਨੇ ਹੀ ਕੀਤਾ ਕੁੜੀ ਦਾ ਕਤਲ , ਲਾਸ਼ ਨੂੰ ਦੱਬ ਦਿੱਤਾ ਸੀ ਘਰ ਵਿੱਚ ਪੁਲਿਸ ਵਲੋਂ ਲਾਸ਼ ਬਰਾਮਦ"

Post a Comment

Ads on article

Advertise in articles 1

advertising articles 2

Advertise under the article