ਡਰਾਈਵਿੰਗ ਲਾਇਸੈਂਸ ਜਾਂ RC ਜੇ ਨਾ ਬਣੇ 3 ਦਿਨਾਂ ਵਿੱਚ ਤਾਂ ਹੋਵੇਗੀ ਕਾਰਵਾਈ : ਰਾਜਾ ਵੜਿੰਗ

ਡਰਾਈਵਿੰਗ ਲਾਇਸੈਂਸ ਜਾਂ RC ਜੇ ਨਾ ਬਣੇ 3 ਦਿਨਾਂ ਵਿੱਚ ਤਾਂ ਹੋਵੇਗੀ ਕਾਰਵਾਈ : ਰਾਜਾ ਵੜਿੰਗ

 ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਹ ਐਲਾਨ ਕੀਤਾ ਗਿਆ ਹੈ ਕੀ ਜੇਕਰ ਅਧਿਕਾਰੀਆਂ ਵਲੋਂ ਡ੍ਰਾਈਵਿੰਗ ਲਾਇਸੈਂਸ ਤੇ RC ਨੂੰ 3 ਦਿਨਾ ਵਿੱਚ ਨਾ ਬਣਾਇਆ ਗਿਆ ਤਾਂ ਹੋਵੇਗੀ ਸਖਤ ਕਾਰਵਾਈ

ਚੰਡੀਗੜ੍ਹ – ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਡ੍ਰਾਈਵਿੰਗ ਲਾਇਸੈਂਸਾਂ ਅਤੇ ਰਾਗੀਸਟ੍ਰੇਸ਼ਨ ਸਰਟੀਫਿਕੇਟ ਦੇ ਲੰਬਤ ਮਾਮਲਿਆਂ ਦੇ ਛੇਤੀ ਤੋਂ ਛੇਤੀ ਨਿਪਟਾਰੇ ਕੀਤੇ ਜਾਂ ਤਾਂਕਿ ਸਾਰੇ ੩੨ ਡ੍ਰਾਈਵਿੰਗ ਅਤੇ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਖੁਲੇ ਜਾਣ ਤਾਂ ਜੋ ਕੰਮ ਕਰ ਵਾਲੇ ਹਨ ਅਤੇ ਹੋਰ ਲੋਕ ਜ਼ਿਹਨ ਨੇ ਟੈਸਟ ਦੇਣੇ ਹਨ ਓਹੋ ਟੈਸਟਿੰਗ ਦੇ ਸਕਣ।


ਇਸ ਦੇ ਨਾਲ ਨਾਲ ਬੁਕਿੰਗ ਸਲੋਟ ਦਾ ਸਮਾਂ ਸਾਂਝਾ ਕੀਤਾ ਹੈ। ਸਮਾਂ ਜਿਵੇ ਪਹਿਲਾ 30 ਤੋਂ ਵੱਧ ਕੇ 45 ਦਿਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਏਜੰਸੀ ਨੂੰ ਪਾਬੰਦ ਕੀਤਾ ਗਿਆ ਹੈ ਕਿ ਓਹੋ ਸਮਝੌਤੇ ਮੁਤਾਬਿਕ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਡ੍ਰਾਈਵਿੰਗ ਲਾਇਸੈਂਸਾਂ ਅਤੇ ਰਾਗੀਸਟ੍ਰੇਸ਼ਨ ਸਰਟੀਫਿਕੇਟ ਭੇਜਣ ਚ ਯਕੀਨੀ ਬਣਾਏ, ਨਹੀਂ ਤਾਂ ਦੇਰੀ ਲਯੀ ਕੰਪਨੀ ਤੇ ਜੁਰਮਾਨਾ ਲਗਾਇਆ ਜਾਵੇਗਾ।

ਰਾਜਾ ਵੜਿੰਗ ਨੇ ਕਿਹਾ ਕਿ ਹੁਣ ਤੋਂ ਵਪਾਰਕ/ਗ਼ੈਰ-ਵਪਾਰਕ ਵਾਹਨ ਦੀ ਹਰ ਵੇਲੇ ਜਾਂਚ ਕਿਸੇ ਵੀ ਨੇੜਲੇ ਸਥਾਨ ‘ਤੇ ਕੀਤੀ ਜਾ ਸਕਦੀ ਹੈ ਭਾਵੇਂ ਕਿ ਬਿਨੈਕਾਰ ਨੇ ਕਿਤੇ ਵੀ ਅਰਜ਼ੀ ਦਿੱਤੀ ਹੋਵੇ। ਵੜਿੰਗ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਆਰ.ਟੀ.ਏ. ਦਫ਼ਤਰ ਨਾਲ ਸਬੰਧਤ ਹੋਰਨਾਂ ਮਾਮਲਿਆਂ ਦੇ ਹੱਲ ਲਈ “ਵਿਸ਼ੇਸ਼ ਪੈਂਡੈਂਸੀ ਮੇਲੇ” ਲਾਏ ਜਾਣਗੇ ਅਤੇ ਪਹਿਲਾ “ਵਿਸ਼ੇਸ਼ ਪੈਂਡੈਂਸੀ ਮੇਲਾ” ਸ੍ਰੀ ਮੁਕਤਸਰ ਸਾਹਿਬ ਵਿੱਚ ਲਾਇਆ ਜਾਵੇਗਾ।ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਦੀ ਵਚਨਬੱਧਤਾ ਦੁਹਰਾਉਂਦਿਆਂ ਮੰਤਰੀ ਨੇ ਕੁਝ ਗਲਾ ਸਾਂਝੀਆਂ ਕੀਤੀਆਂ ਕਿ ਸਰਕਾਰੀ ਬੱਸਾਂ ਤੋਂ ਤੰਬਾਕੂ, ਪਾਨ ਮਸਾਲਾ ਆਦਿ ਨਾਲ ਸਬੰਧਤ ਇਸ਼ਤਿਹਾਰ ਹਟਾ ਦਿੱਤੇ ਗਏ ਹਨ ਤੇ ਹੁਣ ਤੋਂ ਨਹੀਂ ਲਗਣਗੇ

। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ, “ਜੇ ਕਿਸੇ ਨੂੰ ਬੱਸਾਂ ਵਿੱਚ ਅਜਿਹੇ ਇਸ਼ਤਿਹਾਰ ਮਿਲਦੇ ਹਨ ਜਾਂ ਹੋਰ ਕਿਸੇ ਕਿਸਮ ਦੀ ਉਲੰਘਣਾ ਦਿੱਸਦੀ ਹੈ ਤਾਂ ਮੇਰੇ ਨਿੱਜੀ ਵਟਸਐਪ ਨੰਬਰ 94784-54701 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।”

ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡ ਅਤੇ ਬੱਸਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪੰਦਰਵਾੜਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹਰ ਪੰਦਰਵਾੜੇ ਮੌਕੇ ਵਿਭਾਗ ਦੇ ਸਾਰੇ ਮੁਲਾਜ਼ਮ ਸੂਬੇ ਦੇ ਸਾਰੇ ਬੱਸ ਸਟੈਂਡਾਂ ਵਿੱਚ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ। ਵਿਭਾਗ ਵਿੱਚ ਹੋਰ ਸੁਧਾਰ ਕਰ ਲਈ ਉਨ੍ਹਾਂ ਨੇ ਆਪਣੇ ਕੈਬਨਿਟ ਦੇ ਸਹਿਯੋਗੀਆਂ ਅਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਕੀਮਤੀ ਸੁਝਾਅ ਮੰਗੇ ਹਨ।

0 Response to "ਡਰਾਈਵਿੰਗ ਲਾਇਸੈਂਸ ਜਾਂ RC ਜੇ ਨਾ ਬਣੇ 3 ਦਿਨਾਂ ਵਿੱਚ ਤਾਂ ਹੋਵੇਗੀ ਕਾਰਵਾਈ : ਰਾਜਾ ਵੜਿੰਗ"

Post a Comment

Ads on article

Advertise in articles 1

advertising articles 2

Advertise under the article