45 ਸੈਕਿੰਡ ਦੀ ਉੱਚੀ ਹੇਕ ਦਾ ਰਿਕਾਰਡ ਬਣਾਉਣ ਵਾਲੀ ਪੰਜਾਬੀ ਗਾਈਕਾ ਗੁਰਮੀਤ ਬਾਵਾ ਨਹੀਂ ਰਹੀ

45 ਸੈਕਿੰਡ ਦੀ ਉੱਚੀ ਹੇਕ ਦਾ ਰਿਕਾਰਡ ਬਣਾਉਣ ਵਾਲੀ ਪੰਜਾਬੀ ਗਾਈਕਾ ਗੁਰਮੀਤ ਬਾਵਾ ਨਹੀਂ ਰਹੀ

 

 ਪੰਜਾਬੀ ਗਾਇਕਾ ਵਿੱਚੋ ਸਭ ਤੋਂ ਉੱਚੀ ਹੇਕ ਦੀ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਮ ਗੁਰਮੀਤ ਬਾਵਾ ਦਾ ਆਉਂਦਾ ਸੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ਹੋ ਗਿਆ ਹੈ (Punjabi singer Gurmeet Bawa dies)। ਜੀ ਹਾਂ ਉਹ ਲਗਪਗ 77 ਵਰ੍ਹਿਆਂ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਸੋਗ ਦੀ ਲਹਿਰ ਛਾਹ ਗਈ ਹੈ। ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲੇ ਹਨ।


ਦੱਸ ਦਈਏ ਪਿਛਲੇ ਸਾਲ ਹੀ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ ਹੋ ਗਿਆ ਸੀ । ਲਾਚੀ ਬਾਵਾ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸੀ । ਲਾਚੀ ਬਾਵਾ ਨੇ ਗਾਇਕੀ ਦੇ ਗੁਰ ਆਪਣੀ ਮਾਂ ਗੁਰਮੀਤ ਬਾਵਾ ਤੋਂ ਹੀ ਲਏ ਸਨ ਅਤੇ ਗਾਇਕੀ ਦੀ ਗੁੜ੍ਹਤੀ ਦੋਵਾਂ ਭੈਣਾਂ ਨੂੰ ਆਪਣੀ ਮਾਤਾ ਤੋਂ ਹੀ ਮਿਲੀ ਸੀ,ਉਨ੍ਹਾਂ ਦੀ ਭੈਣ ਗਲੋਰੀ ਬਾਵਾ ਵੀ ਇੱਕ ਬਿਹਤਰੀਨ ਗਾਇਕਾ ਹਨ । ਅੱਜ ਆਪਣੀ ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਦੇ ਇਸ ਤਰ੍ਹਾਂ ਚੱਲੇ ਜਾਣ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘੱਟਾ ਪੈ ਗਿਆ ਹੈ, ਜੋ ਕਿ ਕਦੇ ਵੀ ਪੂਰਾ ਨਹੀਂ ਹੋ ਪਾਵੇਗਾ।


 ਹੋਰ ਮਹੱਤਵਪੂਰਨ ਦੱਸ ਦਈਏ ਸਾਲ 2019 ‘ਚ ਲੋਕ ਗਾਇਕਾ ਗੁਰਮੀਤ ਕੌਰ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਨਮਾਨ ਮਿਲਿਆ ਸੀ। ਗੁਰਮੀਤ ਬਾਵਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ।

0 Response to "45 ਸੈਕਿੰਡ ਦੀ ਉੱਚੀ ਹੇਕ ਦਾ ਰਿਕਾਰਡ ਬਣਾਉਣ ਵਾਲੀ ਪੰਜਾਬੀ ਗਾਈਕਾ ਗੁਰਮੀਤ ਬਾਵਾ ਨਹੀਂ ਰਹੀ"

Post a Comment

Ads on article

Advertise in articles 1

advertising articles 2

Advertise under the article